image caption:

ਨੇਤਨਯਾਹੂ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦਾ ਡਰ

 ਹਮਾਸ ਦੇ ਖ਼ਿਲਾਫ਼ ਜੰਗ ਦੇ ਵਿਚਕਾਰ ਇਜ਼ਰਾਇਲ ਨੂੰ ਇਹ ਡਰ ਸਤਾਉਣ ਲੱਗਿਆ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜਾ ਸਕਦਾ। ਮੀਡੀਆ ਰਿਪੋਰਟ ਮੁਤਾਬਕ ਗਾਜ਼ਾ ਵਿਚ ਕੌਮਾਂਤਰੀ ਕਾਨੂੰਨਾਂ ਨੂੰ ਤੋੜਨ ਦੇ ਦੋਸ਼ ਵਿਚ ਇਜ਼ਰਾਇਲ ਦੇ ਕਈ ਰਾਜਨੇਤਾਵਾਂ ਅਤੇ ਮਿਲਟਰੀ ਅਫ਼ਸਰਾਂ ਦੇ ਖ਼ਿਲਾਫ਼ ਵੀ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਸਕਦਾ।

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਹੋਰ ਮਿਲਟਰੀ ਅਫ਼ਸਰਾਂ ਦੇ ਖ਼ਿਲਾਫ਼ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜਾ ਸਕਦਾ। ਇਹ ਖ਼ਦਸ਼ਾ ਇਜ਼ਰਾਇਲ ਸਰਕਾਰ ਤੋਂ ਜਤਾਇਆ ਜਾ ਰਿਹਾ। ਦਰਅਸਲ ਇਕ ਰਿਪੋਰਟ ਦੇ ਮੁਤਾਬਕ ਇਜ਼ਰਾਇਲ ਨੂੰ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਸੀ ਕਿ ਆਈਸੀਸੀ ਆਉਣ ਵਾਲੇ ਸਮੇਂ ਵਾਰੰਟ ਜਾਰੀ ਕਰਨ &rsquoਤੇ ਵਿਚਾਰ ਕਰ ਰਹੀ। ਇਸ ਤੋਂ ਬਾਅਦ ਪੀਐਮ ਨੇਤਨਯਾਹੂ ਦੇ ਦਫ਼ਤਰ ਵਿਚ ਕਈ ਮਾਹਿਰਾਂ ਨੇ ਇਸ ਮੁੱਦੇ &rsquoਤੇ ਐਮਰਜੈਂਸੀ ਮੀਟਿੰਗ ਵੀ ਸੱਦੀ ਸੀ, ਜਿਸ ਦੌਰਾਨ ਵਾਰੰਟ ਨੂੰ ਟਾਲਣ ਦੇ ਤਰੀਕਿਆਂ &rsquoਤੇ ਚਰਚਾ ਕੀਤੀ ਗਈ।