image caption:

DD News ਦੇ ਲੋਗੋ ਦਾ ਰੰਗ ਬਦਲਿਆ, ਕੇਸਰੀ ਰੰਗ ਕਰਨ 'ਤੇ ਸੋਸ਼ਲ ਮੀਡੀਆ 'ਤੇ ਹੰਗਾਮਾ

 ਨਵੀਂ ਦਿੱਲੀ - ਰਾਸ਼ਟਰੀ ਸਮਾਚਾਰ ਪ੍ਰਸਾਰਕ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲ ਗਿਆ ਹੈ। ਇਸ ਨੂੰ ਲਾਲ ਦੀ ਬਜਾਏ ਕੇਸਰੀ ਕਰ ਦਿੱਤਾ ਗਿਆ ਹੈ। ਡੀਡੀ ਨਿਊਜ਼ ਨੇ ਵੀ ਆਪਣੀ ਦਿੱਖ ਵਿਚ ਵੱਡੇ ਬਦਲਾਅ ਕੀਤੇ ਹਨ। ਜਿਸ ਵਿਚ ਸ਼ਾਨਦਾਰ ਸਟੂਡੀਓ, ਸ਼ਾਨਦਾਰ ਗ੍ਰਾਫਿਕਸ ਅਤੇ ਐਡਵਾਂਸ ਟੈਕਨਾਲੋਜੀ ਦੇ ਨਾਲ-ਨਾਲ ਖਬਰਾਂ ਦੀ ਦਿਲਚਸਪ ਪੇਸ਼ਕਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਇਹ ਜਾਣਕਾਰੀ ਡੀਡੀ ਨਿਊਜ਼ ਦੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕਰਕੇ ਦਿੱਤੀ ਗਈ ਹੈ। ਇਸ ਵਿੱਚ ਲਿਖਿਆ ਸੀ, ''ਹਾਲਾਂਕਿ ਸਾਡੀਆਂ ਕਦਰਾਂ-ਕੀਮਤਾਂ ਇੱਕੋ ਜਿਹੀਆਂ ਰਹਿੰਦੀਆਂ ਹਨ, ਅਸੀਂ ਹੁਣ ਇੱਕ ਨਵੇਂ ਅਵਤਾਰ ਵਿਚ ਉਪਲੱਬਧ ਹਾਂ। ਖ਼ਬਰਾਂ ਦੀ ਯਾਤਰਾ ਲਈ ਤਿਆਰ ਰਹੋ ਜੋ ਪਹਿਲਾਂ ਕਦੇ ਨਹੀਂ ਹੋਈ। ਬਿਲਕੁਲ ਨਵੀਂ ਡੀਡੀ ਨਿਊਜ਼ ਦਾ ਅਨੁਭਵ ਕਰੋ। ਸਾਡੇ ਕੋਲ ਗਤੀ ਉੱਤੇ ਸਟੀਕਤਾ, ਦਾਅਵਿਆਂ ਉੱਤੇ ਤੱਥਾਂ ਅਤੇ ਸੰਵੇਦਨਾ ਉੱਤੇ ਸੱਚਾਈ ਰੱਖਣ ਦੀ ਹਿੰਮਤ ਹੈ। ਕਿਉਂਕਿ ਜੇ ਇਹ ਡੀਡੀ ਨਿਊਜ਼ 'ਤੇ ਹੈ ਤਾਂ ਇਹ ਸੱਚ ਹੈ!''

ਚੋਣਾਂ ਦੇ ਸਮੇਂ 'ਡੀਡੀ ਨਿਊਜ਼' ਦੇ ਲੋਗੋ ਦੇ ਰੰਗ 'ਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਯੂਜ਼ਰਸ ਨੇ ਇਸ ਦੀ ਤਾਰੀਫ਼ ਵੀ ਕੀਤੀ ਹੈ ਜਦਕਿ ਕਈਆਂ ਨੇ ਇਸ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇੱਕ ਯੂਜ਼ਰ ਨੇ ਲਿਖਿਆ, 'ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਨੂੰ ਕੇਸਰੀ ਬਣਾਉਣਾ ਬੰਦ ਕਰੋ। ਯਾਦ ਰੱਖੋ ਕਿ ਇਸਦੇ ਕੁਝ ਖਰਚੇ ਹਨ'

3 ਨਵੰਬਰ 2003 ਨੂੰ, ਡੀਡੀ ਨਿਊਜ਼ ਨੂੰ ਮੈਟਰੋ ਚੈਨਲ ਦੀ ਥਾਂ 'ਤੇ 24 ਘੰਟੇ ਦੇ ਨਿਊਜ਼ ਚੈਨਲ ਵਜੋਂ ਲਾਂਚ ਕੀਤਾ ਗਿਆ ਸੀ। ਚੈਨਲ ਦਾ ਲੋਗੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਈ ਵਾਰ ਬਦਲਿਆ ਗਿਆ ਹੈ। ਹੁਣ ਇਸ ਦਾ ਰੰਗ ਬਦਲ ਕੇ ਸੰਤਰੀ ਕਰ ਦਿੱਤਾ ਗਿਆ ਹੈ।