image caption:

ਜੇਕਰ ਬਾਦਲ ਇਕ ਵਾਰ ਨਾਂਹ ਕਰ ਦਿੰਦੇ ਤਾਂ ਖੇਤੀ ਕਾਨੂੰਨ ਨਾ ਬਣਦੇ : ਹੰਸ ਰਾਜ ਹੰਸ

 ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਆਪਣਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਹਿੰਮਤ ਦਿਖਾਈ। ਹੰਸ ਨੇ ਹਰਸਿਮਰਤ ਕੌਰ ਅਤੇ ਬਾਦਲਾਂ ਦਾ ਨਾਮ ਨਾ ਲਏ ਬਗੈਰ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਖੂਬ ਰਗੜੇ ਲਾਏ। ਉਨ੍ਹਾਂ ਅਸਿੱਧੇ ਤੌਰ &rsquoਤੇ ਆਖਿਆ ਕਿ ਜੇਕਰ ਉਹ ਇਕ ਵਾਰ ਨਾਂਹ ਕਰ ਦਿੰਦੇ ਤਾਂ ਖੇਤੀ ਕਾਨੂੰਨ ਨਾ ਬਣਦੇ। ਹੰਸ ਰਾਜ ਹੰਸ ਨੇ ਆਖਿਆ, &lsquoਜਿਨ੍ਹਾਂ ਨੂੰ ਆਪਾਂ ਜ਼ਿਆਦਾ ਖ਼ੈਰ-ਖ਼ਵਾਹ ਮੰਨਦੇ ਸੀ, ਉਹ ਕੇਂਦਰ &rsquoਚ ਵਜ਼ੀਰ ਸਨ। ਕਈ ਕਿਸਾਨ ਐੱਮਪੀ ਤੇ ਕਈ ਵਜ਼ੀਰ ਸਨ। ਕਾਸ਼! ਉਹ ਵਿਰੋਧ ਕਰ ਦਿੰਦੇ ਤਾਂ ਮੈਂ ਅੱਜ ਖਲਨਾਇਕ ਨਾ ਬਣਦਾ। ਜਦੋਂ ਤਿੰਨੋਂ ਕਾਨੂੰਨ ਬਣਾਉਣ ਲਈ ਆਰਡੀਨੈਂਸ ਪਾਸ ਹੋਇਆ, ਤਾਂ ਉਹੀ &lsquoਕਿਸਾਨ&rsquo ਕਹਿੰਦੇ ਸਨ ਕਿ ਸਰਕਾਰ ਨੇ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਹੈ।&rsquo ਭਾਜਪਾ ਆਗੂ ਨੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ &lsquoਕਿਸਾਨ&rsquo ਸ਼ਬਦ ਉਪਰ ਉਚੇਚੇ ਤੌਰ &rsquoਤੇ ਜ਼ੋਰ ਦਿੱਤਾ ਅਤੇ ਲੁਕੇ-ਛੁਪੇ ਸ਼ਬਦਾਂ ਰਾਹੀਂ ਬਾਦਲਾਂ &rsquoਤੇ ਚੋਟ ਮਾਰੀ। ਆਪਣੀ ਗੱਲ ਨੂੰ ਭਾਵੁਕ ਲਹਿਜ਼ੇ ਨਾਲ ਅੱਗੇ ਵਧਾਉਂਦਿਆਂ ਹੰਸ ਨੇ ਕਿਹਾ ਕਿ ਉਹ ਪਹਿਲੀ ਵਾਰ ਰੁਲ-ਖੁਲ ਕੇ ਪਾਰਲੀਮੈਂਟ ਗਏ ਸਨ। &lsquoਮੈਂ ਜਦੋਂ ਵੀ ਪੰਜਾਬ ਆਇਆ ਹਾਂ, ਉਦਾਸ ਹੋ ਕੇ ਪਰਤਿਆਂ ਹਾਂ। ਮੈਨੂੰ ਇਕ ਵਾਰ ਵੀ ਪੰਜਾਬ ਨੇ ਨਹੀਂ ਜਿਤਾਇਆ। ਹਾਲਾਂਕਿ ਮੇਰਾ ਕੋਈ ਵੀ ਕਸੂਰ ਨਹੀਂ ਹੈ। ਹਾਂ, ਜੇ ਮੈਂ ਕਿਸਾਨਾਂ ਜਾਂ ਪੰਜਾਬ ਖ਼ਿਲਾਫ਼ ਇੱਕ ਵੀ ਲਫ਼ਜ਼ ਬੋਲਿਆ ਹੋਵੇ ਤਾਂ ਮੇਰੀ ਜ਼ੁਬਾਨ ਹੁਣੇ ਕੱਟ ਦਿਓ।&rsquo ਉਨ੍ਹਾਂ ਕਿਹਾ ਕਿ ਉਹ ਝੋਲੀ ਚੁੱਕ ਨਹੀਂ ਬਣੇ ਅਤੇ ਹਮੇਸ਼ਾ ਕਿਸਾਨਾਂ ਦੇ ਭਰਾ ਬਣ ਕੇ ਉਨ੍ਹਾਂ ਨਾਲ ਖੜ੍ਹੇ ਰਹੇ। &lsquoਤੁਸੀਂ ਇਸ ਵਾਰ ਮਜ਼ਦੂਰ ਦੇ ਪੁੱਤ &rsquoਤੇ ਯਕੀਨ ਕਰ ਕੇ ਵੇਖ ਲਓ। ਆਪਣੇ ਬੱਚੇ ਦੇ ਸਿਰ &rsquoਤੇ ਹੱਥ ਰੱਖੋ। ਮੈਂ ਕੇਂਦਰ ਵਿੱਚ ਤੁਹਾਡਾ ਵਕੀਲ ਬਣਾਂਗਾ ਅਤੇ ਜੇ ਫਿਰ ਵੀ ਤੁਹਾਨੂੰ ਬਾਰਡਰਾਂ &rsquoਤੇ ਅੰਦੋਲਨ ਕਰਨ ਜਾਣਾ ਪਿਆ, ਤਾਂ ਮੈਂ ਉਸੇ ਵੇਲੇ ਸਿਆਸਤ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਵਾਂਗਾ। ਮੈਨੂੰ ਇਕ ਵਾਰ ਸ਼ਾਬਾਸ਼ ਦੇ ਦਿਓ, ਮੈਂ ਤੁਹਾਡਾ ਖਾ-ਖਾ ਕੇ ਪਲਿਆ ਹਾਂ, ਇਸ ਲਈ ਮੈਂ ਤੁਹਾਡੇ ਨਾਲ ਗੱਦਾਰੀ ਨਹੀਂ ਕਰ ਸਕਦਾ।&rsquo