image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਿੱਖ ਸਾਖੀਆਂ ਕੁਝ ਅੰਨੀਆਂ ਤੇ ਕੁਝ ਸੁਜਾਖੀਆਂ

ਲੇਖ ਪੜੋ੍ਹ ਸੈਕਰਾਮੰਟੋ ਪੰਜਾਬ ਟਾਈਮਜ਼ ਦੇ ਹੱਥਲੇ ਪਰਚੇ ਪੰਨਾ 42, ਪੜ੍ਹਕੇ ਮਨ ਝੰਧਲਾਅ ਗਿਆ, ਸਾਖੀਆਂ ਬਾਰੇ ਲਿਖਤ ਤਾਂ ਚਲੋ ਵਿਵਾਦੀ ਮੰਨ ਲਵਾਂਗੇ ਪਰ ਜੋ ਮੈਂ ਲੱਭਿਆ ਤਾਂ ਸਵਾਲ ਵੱਡਾ, ਅਨੋਖਾ ਤੇ ਹੈਰਾਨੀ ਵਾਲਾ ਹੈ, ਕੀ :- ਜੋ ਭਾਸ਼ਾ ਇਸ ਲੇਖ ਵਿੱਚ ਕਵੀ ਸੰਤੋਖ ਸਿੰਘ ਤੇ ਹੋਰਾਂ ਦੀ ਮਿਲ ਰਹੀ ਹੈ ਉਹ ਤਾਂ ਸਾਡੇ ਗੁਰੂ-ਗ੍ਰੰਥ ਸਾਹਿਬ ਦੀ ਲਿਖਤ ਜੋ ਭਾਵੇਂ ਕਈ ਭਾਸ਼ਾਵਾਂ ਵਿੱਚ ਸੁਸ਼ੋਭਿਤ ਹਨ ਪਰ ਬਹੁਤੀ ਤਾਂ ਸਰਲ ਤੇ ਕੁਝ ਪੰਜਾਬੀ ਬੋਲੀ ਹੈ, ਮੇਰਾ ਪ੍ਰਸ਼ਨ ਹੈ ਕਿ ਕੀ (ਗੁਰੂ ਗ੍ਰੰਥ) ਦੀ ਇਸ ਵੇਲੇ ਦੀ ਪ੍ਰਮੰਨੀ ਬੀੜ ਉਹੀ ਹੈ ਜੋ ਆਖਿਆ ਜਾਂਦਾ ਹੈ ਕਿ ਦਸਮੇ ਗੁਰੂ ਸਾਹਿਬ ਆਪ ਲਿਖਵਾਈ, ਇਹ ਸਮਾਂ ਭੀ ਫੇਰ 350 ਸਾਲ ਦਾ ਹੈ, ਪਰ ਭਾਸ਼ਾ ਇੰਨੇ ਲੰਮੇ ਸਮੇਂ ਦੀ ਹੋ ਹੀ ਨਹੀਂ ਸਕਦੀ, ਹੁਣ ਇਸ ਦੀ ਸੱਚਾਈ ਕੀ ਹੈ ਕੀ ਖੋਜਕਾਰੀ ਇਸ ਕਾਰਜ ਵਿੱਚ ਯੋਗਦਾਨ ਪਉਣਗੇ, ਹਾਂ ਆਹ ਜੋ ਇਸ ਵੇਲੇ ਵਿਦਵਾਨ ਬਣੇ ਬੈਠੇ ਹਨ ਇਹ ਤਾਂ ਹੁਣ ਤੱਕ ਜੋ ਸਾਖੀਆਂ ਬਨੌਟੀ ਮਨ-ਘੜਤ ਲਿਖ ਕੇ ਪ੍ਰਚੱਲਤ ਕਰ ਕਰ ਆਪਣਾ ਮਨੋਰਥ ਪੂਰਦੇ ਰਹੇ ਨੇ ਕਿਸੇ ਨੇ ਕਦੀ ਪੂਣੀ ਕੱਤ ਕੇ ਨਹੀਂ ਦੇਖੀ ਕਿ ਇਹ ਸਾਰਾ ਛੋਪ ਹੈ ਕੀ ਬਸ ਜੀ ਭਾਈ ਗੁਰਦਾਸ ਨੇ ਆਹ ਲਿਖਤਾ ਪਰ ਲਿਖਤ ਕਿਸੇ ਨੇ ਸਾਹਮਣੇ ਤਾਂ ਦੇਖੀ ਨਹੀਂ ਕਿ ਭਾਸ਼ਾ ਕਿਹੜੀ ਸੀ ਤੇ ਫੇਰ ਹੁਣ ਵਾਲੀ ਕਿਥੋਂ ਤੇ ਕੀਹਨੇ ਲਿਖੀ ਸਭ ਸਵਾਲ ਖੜੇ ਨੇ ਸਰਵਜੀਤ ਸਿੰਘ ਸੈਕਰਾਮੰਟ ਦਾ ਲੇਖ ਜੋ ਕਿ ਉਸ ਭਾਸ਼ਾ ਵਿੱਚ ਸਾਖੀਆਂ ਦਾ ਅੰਕਤ ਹੈ ਉਹ ਤਾਂ ਬਹੁਤੀ ਸਮਝਣ ਤੋਂ ਭੀ ਅਸਮਰਥ ਹੈ, ਕੀ ਹੈ ਇਹ ਇਤਿਹਾਸ ਜਾਂ ਮਿਥਹਾਸ, ਮੈਂ ਬੜੀ ਲੰਮੇਰੇ ਸਮੇਂ ਦੀ ਇਸ ਸਸ਼ੋਪੰਜ ਵਿੱਚ ਹਾਂ ਜੇਕਰ ਕੁਝ ਲਿਖਤਾ ਤਾਂ ਜੀ ਬੇਅਦਬੀ ਹੈ ਪਰ ਸਾਨੂੰ ਧਰਮ ਨੂੰ ਸੱਚ ਪ੍ਰਚਾਰਨਾ ਬਣਦਾ ਹੈ ਧਰਮ ਨੂੰ ਹੀ ਨਾ ਪਛਾੜੋ । ਨਾਲ ਜੁੜਦਾ ਵਿਸ਼ਾ ਕਿ ਕੌਣ ਹੈ ਜੋ ਧਾਰਮਿਕ ਮੁੱਦੇ ਲੀਹਾਂ ਤੇ ਲਿਆਉਣ, ਖੋਜੀਆਂ ਦਾ ਇਹ ਕਿੱਤਾ ਹੁੰਦਾ ਹੈ, ਖੋਜ ਕਰਨ ਵਾਲਿਆਂ ਨੂੰ ਸੰਬੰਧਿਤ ਵਿਭਾਗ ਵੱਲੋਂ ਜਾਂਚ ਪੜਤਾਲ ਕਰਕੇ ਫੇਰ ਡਾਕਟਰੇਟ ਯਾਨੀ ਪੀ।ਐੱਚ।ਡੀ। ਦੀ ਡਿਗਰੀ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਡਾਕਟਰ ਪਰ ਨਾਲ ਪੀ।ਐੱਚ।ਡੀ। ਲਿਖਣਾ ਹੁੰਦਾ ਸੀ ਪਰ ਅੱਜ ਇਸ ਡਿਗਰੀ ਦੀ ਦੁਰਦਸ਼ਾ ਭੀ ਹੋ ਰਹੀ ਹੈ, ਹੋਮੋਪੈਥੀ ਦਾ ਦੋ-ਤਿੰਨ ਮਹੀਨੇ ਦਾ ਕੋਰਸ ਕਰਕੇ ਡਾਕਟਰ, ਡੰਗਰਾਂ ਦੇ ਸਲੋਤਰੀ ਭੀ ਡਾਕਟਰ, ਦਵਾਈਆਂ ਵਾਲੇ ਡਾਕਟਰ ਤੇ ਅਪ੍ਰੇਸ਼ਨ ਵਾਲੇ ਸਰਜਨ ਡਾਕਟਰ ਪਰ ਖੋਜੀ ਡਾਕਟਰ ਇਕ ਅੱਡਰੇ ਸਨ, ਐਨਕਾਂ ਤੇ ਦੰਦਾਂ ਵਾਲੇ ਭੀ ਹੁਣ ਡਾਕਟਰ ਹੀ ਅਖਵਾਉਂਦੇ ਹਨ, ਚਲੋ ਜੋ ਹਨ ਡਾਕਟਰ ਤਾਂ ਅਖਵਾਉਣ ਕੋਈ ਕਿੰਤੂ ਨਹੀਂ, ਪਰ ਮੇਰਾ ਵਿਸ਼ਾ ਹੈ ਸਿੱਖ ਧਰਮ ਤੇ ਅੱਜ ਕਈ ਅਲਾਮਤਾਂ ਹਨ, ਤਾਂ ਇਹ ਖੋਜ ਮੰਗਦੀਆਂ ਹਨ, ਪਰ ਹੈ ਕੀ ਸਾਡੇ ਕਈ ਡਿਗਰੀ ਪੰਜਾਬੋ ਤੇ ਵਿਦੇਸ਼ੀ ਜਾ ਕੇ 84 ਦੀ ਲਹਿਰ ਦੇ ਵਿਦੇਸ਼ੀ ਵਸੇ (ਸ਼ਰਨਾਰਥੀ) ਗੁਰੂ ਘਰਾਂ, ਅਦਾਰਿਆਂ ਵਿੱਚ ਜੋ ਚਤਰ ਸਨ ਹਾਵੀ ਹੋ ਕੇ ਕਬਜ਼ੇ ਕਰੀ ਬੈਠੇ ਹਨ, ਤਾਂ ਕਈ ਖੋਜ ਦੇ ਹਾਮੀ ਉਨ੍ਹਾਂ ਤੋਂ ਹੀ ਬੱਸ ਜਾਣਕਾਰੀ ਲੈ ਲੈ ਕਿਤਾਬਾਂ ਪ੍ਰਕਾਸ਼ਤ ਕਰਵਾ ਕੇ ਫੇਰ ਚੈਨਲਾਂ ਤੇ ਪ੍ਰੋਗਰਾਮ ਦੇ ਕੇ ਬੱਸ ਜੀ ਉਹ ਹੀ ਉਨ੍ਹਾਂ ਨੂੰ ਡਿਗਰੀ ਤੇ ਡਾਕਟਰ ਗਰਦਾਨ ਦਿੰਦੇ ਹਨ, ਹੁਣ ਦੱਸੋ ਇਕ ਪਾਸੜ ਜਾਣਕਾਰੀ ਇਕ ਪਾਸੇ ਧੜੇ ਤੇ ਅਦਾਰੇ ਹੀ ਇਤਿਹਾਸ ਹਨ, ਉਹੀ ਧਰਮ, ਉਹੀ ਸਿਆਸਤ ਦੇ ਮਾਹਰ ਤੇ ਲੱਗ ਪਏ ਨੇ ਧਰਮ ਦੇ ਪ੍ਰਚਾਰਕ ਬਣਨ ਤਾਂ ਫੇਰ ਕਿਧਰੇ ਸੱਚ ਤੱਥ ਕੌਣ, ਕਿਥੋਂ ਤੇ ਕਿਵੇਂ ਲੱਭੂ, ਹੁਣ ਸਥਿਤੀ ਇਥੇ ਆ ਕੇ ਟਿੱਕ ਗਈ ਹੈ ਧਾਰਮਿਕ (ਗੁਰੂ ਕਾਲ) ਦਾ ਸਹੀ ਢੰਗ ਨਾਲ ਪ੍ਰਚਾਰ ਨਹੀਂ ਤੇ ਅਲੋਚਕ ਦੁਖੀ ਹੋ ਕੇ ਹੁਣ ਆਹ ਕੁਝ ਲਿਖਣ ਲੱਗੇ ਹਨ ਕਿ ਜੋ ਭੀ ਲਿਖਤਾਂ, ਗੁਰਦਾਸ, ਨੰਦ ਲਾਲ, ਸੰਤੋਖ ਸਿੰਘ, ਮਗਰੋਂ ਫੇਰ ਦੂਜੇ ਲੇਖਕ ਭੀ ਸਮੇਂ ਦੀ ਹਵਾ ਨਾਲ ਛੱਜ ਲਉਂਦੇ ਰਹੇ ਹਨ, ਜਾਗ੍ਰਿਤੀ ਇੰਨੀ ਵੱਧ ਗਈ ਵਸੀਲੇ ਉਪਲਬਧ ਪੁਰਾਣੇ ਢਕੌਂਸਲੇ ਚੱਲਣੇ ਨਹੀਂ, ਇਥੋਂ ਤੱਕ ਕਿ ਗੁਰ-ਇਤਿਹਾਸ ਭੀ ਸ਼ੱਕ ਦੇ ਘੇਰੇ ਵਿੱਚ ਆ ਜਾਣਾ ਹੈ, ਜਦੋਂ ਦੋ ਤੇ ਦੋ ਚਾਰ ਗਿਣ ਨਹੀਂ ਹੋਣੇ ਫੇਰ ਅੰਨੀ ਮੱਚਣੀ ਹੈ, ਧਰਮ ਦਾ ਧੁਰਾ ਹਿਲਣ ਲਾ ਦੇਣਗੇ ਚੰਗਾ ਹੈ ਕਿ ਹੁਣੇ ਹੀ ਗੁਰੂ ਘਰ ਇਨ੍ਹਾਂ ਲੋਭੀ ਪ੍ਰਚਾਰਕਾਂ ਤੋਂ ਪਿੱਛੇ ਹੱਟ ਆਪਣੇ ਸਾਦੇ ਢੰਗ ਕੀਰਤਨ ਦਾ ਪਸਾਰਾ ਕਰੋ ਦੰਭੀਪੁਣਾ ਹਟਾਉ । ਬਹੁਤਾ ਝੁਰਮਟ ਸਾਡੇ ਨੱਥੂ ਖੈਰੇ ਬਣੇ ਵਿਦਵਾਨਾਂ ਦਾ ਪਾਇਆ ਹੋਇਆ ਹੈ । ਡਾਕਟਰੀ ਦੀਆਂ ਉਪਾਧੀਆਂ ਹੀ ਕਮਲ੍ਹੀਆਂ ਹੋਈਆਂ ਫਿਰਦੀਆਂ ਨੇ ਨੀਮ-ਹਕੀਮ ਹੀ ਡਾਕਟਰ ਨੇ ਸਸਤੇ ਭਾਅ ਸਿੱਖ ਪ੍ਰੀਜੈਂਟਰ ਬਣ ਕੇ ਕਿਸ਼ਤੀ ਡੋਬਣਗੇ, ਸਮਾਂ ਬੜਾ ਚੀਰ ਪਾੜ ਦਾ ਆ ਰਿਹਾ ਹੈ, ਨਾ ਸੰਭਲੇ ਤਾਂ ਇਨ੍ਹਾਂ ਪ੍ਰਚਾਰਕਾਂ ਦਾ ਜਾਣਾ ਕੁਝ ਨਹੀਂ, ਧਰਮ ਦਾ ਰਹਿਣਾ ਕੁਝ ਨਹੀਂ, ਇਨ੍ਹਾਂ ਤਾਂ ਰੋਟੀਆਂ ਕਮਾ ਕੇ ਢੇਰ ਲਾ ਲਏ ਹਨ ਭਰਨਗੇ ਵਿਸ਼ਵਾਸੀ । ਦੁਖਾਂਤ ਅਸਲ ਵਿੱਚ ਇਹ ਹੈ ਕਿ ਇਹ ਲੋਕੀ ਵਿਦੇਸ਼ੀ ਆ ਕੇ ਰੋਟੀ ਪੈ ਗਏ ਤੇ ਚਤਰਾਂ ਨੇ ਪੰਜਾਬ ਨੂੰ ਆਪਣੀ ਸਿਆਸਤ ਦਾ ਧੁਰਾ ਬਣਾ ਲਿਆ, ਏਜੰਸੀਆਂ ਨੂੰ ਇਹ ਲੋੜੀਂਦੇ ਸਨ, ਫੇਰ ਚੈਨਲ ਖੋਲ੍ਹ ਲਏ ਤੇ ਹੁਣ ਤਾਂ ਧਮੂਸਲੀ ਪੱਟੀ ਜਾਂਦੇ ਨੇ, ਚੈਨਲਾਂ ਨੂੰ ਬੁਰਕੀ ਮਿਲਣੀ ਹੀ ਤਾਂ ਹੈ ਜੇਕਰ ਪੰਜਾਬ ਵਿੱਚ ਗੜਬੜ ਰਹੇ, ਆਹ ਚੋਣਾਂ ਵਿੱਚ ਹੀ ਦੇਖ ਲਵੋ ਕਿਵੇਂ ਜੀ ਔਹਨੂੰ ਟਿਕਟ ਦਿਉ, ਹੋਰ ਤਾਂ ਹੋਰ ਕੀ ਸੁਗਰਤ ਜੀ ਅੰਮ੍ਰਿਤਪਾਲ ਨੂੰ ਖਡੂਰ ਸਾਹਬ ਤੋਂ ਖੜ੍ਹਾ ਕਰੋ ਦੱਸੋ ਕਿਹੜਾ ਹਾਥੀ ਡੰਗਿਆ ਉਹਨੇ, ਲੱਖਾ ਸਿਧਾਣਾ ਖੜ੍ਹਾ ਕਰਤਾ ਦੇਖੋ ਸਿਮਰਨਜੀਤ ਸਿੰਘ ਮਾਨ ਨੇ ਭਾਨੇ ਸਿੱਧੂ ਨੂੰ ਭੀ ਦਿਉ ਫੇਰ ਮੌਕਾ ਲੁੱਟ ਪਈ ਹੈ, ਤਮਾਸ਼ੇ ਕਰਦੇ ਨੇ ਇਥੇ ਚੈਨਲ ਜੀ ਦੱਸੋ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ ਜਾਂ ਨਾ, ਲੱਗ ਜਾਂਦੇ ਨੇ ਝੂਠ ਬੋਲ ਕੇ ਟਿਕੇ ਨਾ ਜੀ ਨਾ, ਖਤਮ, ਸੁਖਬੀਰ ਬਾਦਲ ਨੇ ਤਾਂ ਅਕਾਲੀ ਦਲ ਮਿਟਾ ਤਾ, ਇਨ੍ਹਾਂ ਨੂੰ ਲਾਂਭੇ ਕਰੋ ਨਹੀਂ ਤਾਂ ਅਕਾਲੀ ਹੈ ਨਹੀਂ, ਇਨ੍ਹਾਂ ਨੂੰ ਨਾ ਤਾਂ ਪੰਥ, ਨਾ ਧਰਮ ਨਾਲ ਹਿੱਤ ਹੈ ਕੇਵਲ ਪਰਿਵਾਰ ਦਾ ਕੋਈ ਪੁੱਛਦਾ ਨੀ ਬੱਸ ਚੈਨਲਾਂ ਦੇ ਚਹੇਤੇ ਊਟ ਪਟਾਂਕ ਬੋਲਦੇ ਨੇ ਇਹ ਪੰਜਾਬ ਕਿਉਂ ਨਹੀਂ ਜਾਂਦੇ ਤਾਂ ਉਥੇ ਪ੍ਰਚਾਰ ਕਰਨ ਫੇਰ ਅਗਲੇ ਭੀ ਦੇਣ ਦਾਖੂ ਦਾਣਾ, ਇਨ੍ਹਾਂ ਨੂੰ ਭੱਜਣ ਨੂੰ ਰਾਹ ਨੀ ਲੱਭਣੇ, ਚੈਨਲਾਂ ਨੂੰ ਤਾਂ ਰੱਬ ਨੇ ਸਜ਼ਾ ਦਿੱਤੀ ਹੀ ਹੋਣੀ ਹੈ ਸਵੇਰੇ ਹੀ ਮੰਗਣ ਲੱਗ ਜਾਂਦੇ ਨੇ ਇਹ ਬੁਰਕੀਆਂ ਨਾਲ ਨੀ ਰੱਜਦੇ ਬੁਰਕ ਭਾਲਦੇ ਨੇ ਕਿਰਤ ਕਰਨੀ ਨੀ, ਨਾਮ ਜਪਣਾ ਨੀ ਤੇ ਦਸਵੰਧ ਕੱਢਣਾ ਨੀ, ਹੜਪਣ ਨੂੰ ਮੂਹਰੇ ਉਥੇ ਪੰਜਾਬ ਵਿੱਚ ਬਾਣਾ ਪਾ ਕੇ ਸਵੇਰੇ ਹੀ ਨਿਕਲ ਤੁਰਦੇ ਨੇ ਵਿਰੋਧੀ ਬਣ ਪਤਾ ਨਹੀਂ ਕਦੋਂ ਪਾਠ-ਨਿੱਤਨੇਮ ਕਰਦੇ ਨੇ ਅੰਮ੍ਰਿਤ ਛਕਣ ਨੂੰ ਢਾਲ ਬਣਾ ਕੇ ਬੋਲੀ ਜਾਂਦੇ ਨੇ ਚੈਨਲਾਂ ਕੇਵਲ ਇਕ ਦੇ ਹੀ ਤਿੰਨ ਚਾਰ ਉਚੱਕਿਆਂ ਦੀ ਤਰ੍ਹਾਂ ਨੱਠੇ ਭੱਜੇ ਫਿਰਦੇ ਨੇ ਪੈਸੇ ਹੂੰਝਣ ਨੂੰ, ਹੈਰਾਨੀ ਹੈ ਕਿ ਜੋ ਭੀ ਅਦਾਰਾ ਇਨ੍ਹਾਂ ਨੂੰ ਅੰਮ੍ਰਿਤ ਛਕਾਉਣਾ ਪੁੱਛਦਾ ਨੀ ਕਿ ਕਦੋਂ ਬਾਣੀਆਂ ਦਾ ਪਾਠ ਕਰਦੇ ਹੋ, ਕੀ ਫੇਰ ਅੰਮ੍ਰਿਤ ਪ੍ਰਥਾ ਧਾਰਮਿਕਤਾ ਰਹਿ ਗਈ ।
ਸਮਾਜ = ਸ: ਸਭ : ਮ: ਮਨੱੁਖਤਾ ਜ: ਜਮਾਤ, ਰੱਲ੍ਹਕੇ ਸਮਾਜ, ਜੋ ਸਾਰੇ ਇਕੱਠੇ ਕੋਈ ਕੰਮ ਕਰਨ ਲੱਗ ਜਾਣ : ਰਸਮ, ਰੀਤ, ਰਵਾਜ ਤੇ ਭਾਈਚਾਰੇ ਦੇ, ਉਦਾਹਰਣਾਂ ਸਾਹਮਣੇ ਹਨ, ਅਜੋਕੀ ਸਥਿਤੀ : ਧਰਨੇ, ਬਾਰਡਰਾਂ ਤੇ ਸਾਲ ਗਹਿਰਾਂ ਜਿੱਤ ਗਏ ਫਤਿਹ ਭੰਗੜੇ ਆਦਿਕ ਫੇਰ ਇਨਸਾਫੀਏ ਬਹਿ ਗਏ ਹੁਣ ਬਰਸੀ ਮਨਾਉ, ਉਨ੍ਹਾਂ ਦੇ ਵਕੀਲਾਂ ਵਿੱਚ ਫੁੱਟ ਦਿਲਸ਼ੇਰ ਸਿੰਘ ਕਹਿੰਦਾ ਜੀ ਸਾਡੇ ਤੇ ਊਜਾ ਪਰ ਆਪ ਕੋਈ ਧਰਮ ਦਾ ਪਿਤਾ ਕੋਈ ਭਰਾ ਬਣ ਬੈਠੇ, ਪਰ ਪਤਾ ਨਹੀਂ ਬਾਪੂ ਕਦੋਂ ਪੁੱਤਰ ਹਵਾਰਾ ਨੂੰ ਮਿਲਣ ਭੀ ਗਿਆ, ਧੂੰਆਂ ਤਕਰੀਰਾਂ ਦਾ ਅਦਾਲਤ ਨੇ ਸੜਕਾਂ ਸੁਰਖਰੂ ਕਰਨ ਦੇ ਆਦੇਸ਼ ਪਰ ਕੀ ਆਖਿਆ ਸੁਣਕੇ ਮਨ ਵਿਆਕੁਲ ਕਿ ਜੀ ਸਿੱਖ ਢਾਲ ਬਣਾ ਕੇ ਗੁਰੂ ਗ੍ਰੰਥ ਵਰਤ ਰਹੇ ਹਨ, ਕਿੰਨੀ ਸਾਹਮਣੇ ਨਮੋਸ਼ੀ ਧਰਮ ਦਾ ਜੇਕਰ ਆਹ ਮਾਣ ਜੱਜ ਦੱਸਣ, ਅੱਗੋਂ ਛੋਕਰ ਵਾਧਾ ਇਕੱਠਾ ਕਰਕੇ ਜੋ ਸੁਣੋ ਕੀ ਆਖੇ ਨੌਜਵਾਨ ਨਿਹੰਗ ਅਸੀਂ ਨੀ ਚੱਕਣਾ ਧਰਨਾ ਸਾਡਾ ਗੁਰੂ ਗ੍ਰੰਥ ਪ੍ਰਕਾਸ਼ ਹੈ, ਸਿੱਧ ਕਰਤੀ ਜੱਜਮੈਂਟ ਧੱਫੇ ਮਾਰੋ ਖੋਪੜਾਂ &lsquoਤੇ ਇਹ ਰਵਾਇਤ, ਕਵਾਇਤ ਪਹਿਲਾਂ ਤਾਂ ਨਹੀਂ ਸੀ ਡੇਰੇਧਾਰੀਆਂ ਭੀ ਨਹੀਂ ਸੀ ਪਾ ਸਕੀ ਪਰ 84 ਦੀ ਲਹਿਰ ਨੇ ਧਰਮ ਦਾ ਹੁਲੀਆ ਵਿਗਾੜ ਧਰਿਆ ਕੋਈ ਡਰ ਭੈਅ ਨਹੀਂ, ਭਾਈਚਾਰਾ, ਸਮਾਜ ਤੇ ਧਰਮ ਦੇ ਪੈਰੋਕਾਰੀ ਢੰਗ ਬਦਲ ਧਰੇ ਜੀ ਸਿੱਖ ਧਰਮ ਵਿੱਚ ਮੂਰਤੀ ਪੂਜਾ, ਵਿਅਕਤੀ ਰਾਜ ਪੂਜ ਤਾਂ ਵਿਵਰਜਤ ਹੈ, ਪਰ ਸੰਤ ਭਿੰਡਰਾਂਵਾਲਿਆਂ ਦੀ ਮੂਰਤ ਤੇ ਵਿਅਕਤੀ ਪੂਜਾ ਤਾਂ ਪ੍ਰਵਾਨ ਹੈ ਕਿਉਂਕਿ ਉਹ ਵੀਹਮੀ ਸਦੀ ਦੇ ਮਹਾਨ ਸ਼ਹੀਦ ਹਨ ਹੋਰ ਦੇਖੋ ਕਿ ਗੁਰੂ ਘਰਾਂ ਵਿੱਚ ਲੰਗਰ ਹਾਲ ਤਾਂ 84 ਦੇ ਸ਼ਹੀਦਾਂ ਦੀਆਂ ਫੋਟੋਆਂ ਮੂਰਤਾਂ ਨਾਲ ਕੰਧਾਂ ਲਿਖੀਆਂ ਪਈਆਂ ਹਨ ਧਿਆਨ ਧਰਮ ਵੱਲ ਕਿਥੇ ਬੱਸ ਮੂਰਤਾਂ ਵੱਲ, ਪੰਜਾਬ ਵਿੱਚ ਬੱਸਾਂ ਦੀ ਕਾਰਪੋਰੇਸ਼ਨ ਹੀ ਚੰਗੀ ਹੈ ਜੀਹਨੇ ਹੁਕਮ ਕੀਤੇ ਕਿ ਕੋਈ ਭੀ ਬੱਸ ਵਿੱਚ ਮੂਰਤ ਨਹੀਂ ਲਾ ਸਕਦਾ ਸੰਤਾਂ ਦੀ, ਹਾਂ ਪਹਿਲਾਂ ਮਾਤਾ ਦੀ ਜੈ ਗੁਰੂ ਦੀ ਮੂਰਤ ਹੁੰਦੀ ਸੀ, ਕੌਣ ਫੇਰ ਧਰਮ ਨੂੰ ਸਹੀ ਤੇ ਸਥਿਰ ਮੰਨੂੰ ਕਿਹੜਾ ਗੁਰੂ ਸਿਧਾਂਤ ਹੈ, ਪਹਿਲਾਂ ਤਾਂ ਖੋਜੀ ਦੂਜੇ ਮੁਲਕਾਂ ਦੀਆਂ ਲਾਇਬ੍ਰੇਰੀਆਂ ਵਿੱਚ ਜਾ ਕੇ ਸਬੂਤ ਹਾਜ਼ਰ ਕਰਦੇ ਸੀ, ਡਾਕਟਰੀ ਡਿਗਰੀ ਮਿਲਦੀ ਸੀ, ਹੁਣ ਆਪੇ ਹੀ ਮੱਥਾ ਟੇਕ ਲੈਂਦੇ ਨੇ ਆਪੇ ਹੀ ਬੁੱਢ ਸੁਹਾਗਣ, ਡਾਕਟਰੀਆਂ ਕਮ੍ਹਲੀਆਂ ਹੋਈਆਂ ਫਿਰਦੀਆਂ ਨੇ ਅਰਕ ਵੇਚਣਾ ਤੇ ਗੁਲਕੰਦ ਵੇਚਣਾ ਭੀ ਡਾਕਟਰ ਸਮਾਜ ਤਾਂ ਹੁਣ ਚੋਲ ਗੇੜੇ ਮੇਰੇ ਚੱਲਾ ਚੱਲਾਉਣੇ ਵਾਲਾ ਹੈ ।
ਡਾਕਟਰ ਕੌਣ :- ਪਹਿਲਾਂ ਤਾਂ ਦਵਾਈ ਦੇਣਾ, ਦੰਦਾਂ ਵਾਲਾ, ਉਪਰੇਸ਼ਨ ਵਾਲਾ (ਸਰਜਨ) ਲਿਖਣਾ ਪੈਂਦਾ ਸੀ ਹੁਣ ਭੀ ਰਜਿਸਟਰਾਰ, ਕੰਨਸਲਟੈਂਟ ਆਦਿ ਪ੍ਰਥਾ ਹੈ, ਪਰ ਸਾਡੇ ਤਾਂ ਪੰਜਾਬ ਤੋਂ ਦੋ ਤਿੰਨ ਮਹੀਨੇ ਦਾ ਕੋਰਸ ਕਰ ਹੋਮੋਪੈਥੀ ਨਹੀਂ ਲਿਖਦੇ ਡਾਕਟਰ, ਇਧਰ ਚੈਨਲ &lsquoਤੇ ਮਨਘੜਤ ਸਾਖੀਆਂ ਸੁਣਾ ਜੀ ਆਹ ਸਿੱਖੀ ਦੀ ਦਾਸਤਾ ਹੈ, ਸਿਧਾਂਤ ਹੈ, ਫਲਾਣੇ ਲੇਖਕ ਨੇ ਲਿਖਤਾ ਤੇ ਆਪਸ ਵਿੱਚ ਅਦਾਰੇ ਡਿਗਰੀਆਂ ਦੇਣ ਲੱਗ ਪਏ, ਟਕੇ ਸੇਰ ਭਾਜੀ ਤੇ ਖਾਜਾ ਵਿਕਣ ਲੱਗ ਗਿਆ, ਮੈਂ ਇਕ ਕਿਤਾਬਾਂ ਦੇ ਰਚੇਤਾ, ਡਾਕਟਰ ਵਿਦਵਾਨ ਨਾਲ ਲੰਮੀ ਬਹਿਸ ਕੀਤੀ ਕਿ ਮੈਂ ਆਹ ਲਿਖ ਰਹੀ ਹਾਂ ਤੇ ਕਿੰਤੂ ਪ੍ਰੰਤੂ ਹੈ, ਉਹ ਕਹਿੰਦੇ ਹੌਲੀ ਹੌਲੀ ਅਸਰ ਹੁੰਦਾ ਹੈ, ਇਹ ਲੋਕ ਕਦੀ ਨਾ ਤਾਂ ਕਿਸੇ ਦਾ ਅਪਸ਼ਬਦ ਨਾ ਬੇਅਦਬੀ ਦੀ ਵਿਸਥਾਰਤਾ ਦੱਸਦੇ ਨੇ ਬਸ ਭੰਡਣ ਲਈ ਹਥੌੜਾ ਵਰਤਦੇ ਨੇ ਆਪ ਤਾਂ ਇਨ੍ਹਾਂ ਨੂੰ ਗਿਆਨ ਹੈ ਕੋਈ ਨੀ ਬੱਸ ਗੁਰੂ ਘਰਾਂ &lsquoਤੇ ਕਬਜ਼ੇ ਕਰ ਚੌਧ੍ਹਰੀ ਬਣ ਗਏ ਕਿਸੇ ਭੀ ਪੁਰਾਣੇ ਸੇਵਾਦਾਰ ਦਾ ਮੂਰਤ ਤਾਂ ਕੀ ਨਉਂ ਨਹੀਂ ਲੈਂਦੇ ਬੱਸ ਭਿੰਡਰਾਂਵਾਲੇ ਦੇ ਪੈਰੋਕਾਰ ਹੀ ਸਿੱਖ ਗੁਰਮੁਖ ਸ਼ਹੀਦ ਹਨ ਮਨਾਉ ਦਿਨ ਹਰ ਸਾਲ ਕਰੋ ਪੌਂਡਾਂ &lsquoਤੇ ਕਿਰਪਾ ਕਿਧਰੇ ਉੱਲ੍ਹੀ ਨਾ ਲੱਗ ਜਾਵੇ ਸਾਡੇ ਹਵਾਲੇ ਕਰਕੇ ਖੁਸ਼ੀਆਂ ਲਵੋ ਸਭ ਸ਼ਰਨਾਰਥੀ ਹਾਵੀ ਹਨ ਹਰ ਅਦਾਰੇ ਵਿੱਚ ਹੀ ਪੁਰਾਣੇ ਆਪਣੀ ਭੱਲ ਲਈ ਜੀ ਹਜ਼ੂਰੀਏ, ਐਮੇ ਮੀਚੀ ਦੇ ਹੀ ਵਿਦਵਾਨ ਬਣੀ ਜਾਂਦੇ ਨੇ ਜੀ ਮੈਂ ਕਥਾ ਕਰੂੰ ਪ੍ਰੋਗਰਾਮ ਦੇਊ ਕੀ ਜੀ ਮੁੰਡੇ ਮਾਰਤੇ, ਲਾਸ਼ਾਂ ਲੱਭੀਆਂ 25000, ਭਾਵੇਂ 100 ਤੋਂ ਵੱਧ ਦੇਸ਼ਾਂ ਵਿੱਚ ਸ਼ਰਨਾਰਥੀ ਬਣੇ ਜੇਕਰ ਇਸ ਦੇ ਸਬੂਤ ਦਿੰਦੇ ਤਾਂ ਕੀ ਵਜ਼ਾ ਸੀ ਯੂ।ਐਨ।ਏ। ਨਸਲਕੁਸ਼ੀ ਤੇ ਕਤਲੋਗਾਰਤ ਦਾ ਮਤਾ ਪਾਸ ਨਾ ਹੁੰਦਾ, ਫਲਾਣਾ ਬੱੁਚੜ, ਫਲਾਣਾ ਪੁਲਸੀਆ ਘਾਤਕ ਆਪਣੇ ਪੁਲਸ ਨਾਲ ਰਲ੍ਹਕੇ ਮੁਕਾਬਲੇ ਕਰਵਾ ਕੇ ਧਮੂਸ੍ਹਲੀ ਚੱਕੀ ਨੀ ਦੱਸਦੇ ਫੇਰ ਪਾਸਪੋਰਟ ਬਣਾ ਉਨ੍ਹਾਂ ਬਾਹਰ ਭੇਜਤੇ ਤੇ ਇਨ੍ਹਾਂ ਵਿਦੇਸ਼ੀ ਧੁੰਮਾਂ ਪਾ ਲਈਆਂ, ਪੁਰਾਣੇ ਵਸਨੀਕਾਂ ਦੀਆਂ ਹੀ ਜ਼ਿੰਦਗੀਆਂ ਦੂਭਰ ਕਰ ਤੀਆਂ, ਗੁਰਦੁਆਰੇ ਕਬਜ਼ੇ ਵਿੱਚ ਲੈ ਕੇ ਚੜ੍ਹਾਵੇ ਚੁੱਕੇ ਜੀ ਪੰਥ ਤੇ ਖਰਚਣੇ ਹਨ, ਫੇਰ ਪੁਰਾਣੇ ਪ੍ਰਬੰਧਕ ਵੜਨੋ ਹੀ ਹਟਾ ਤੇ ਆਖਰ ਗੁਰਦੁਆਰੇ ਭੰਨ ਤੋੜ, ਬਿਜਲੀ ਗੈਸ ਪਾਣੀ ਬੰਦ ਬਿੱਲ ਨਾ ਦਿੱਤੇ, ਸਾਡੇ ਤਾਂ ਤਜਰਬੇ ਹਨ ਪਾਰਕ ਐਵੇਨੀਯੂ ਭੰਨ ਤੋੜ ਮੁੜ ਲੋਕਾਂ ਤੋਂ ਉਗਰਾਹੀ ਕਰਕੇ ਚਾਲੂ ਕੀਤਾ, ਤਿੰਨ ਦਿਨਾਂ ਮਗਰੋਂ ਬਿਜਲੀ, ਗੈਸ ਤੇ ਪਾਣੀ ਥੋੜ੍ਹੇ ਬਿੱਲ ਤਾਰ ਚਾਲੂ ਕਰਵਾਏ, ਸੱਚ ਸੁਣੋ ਸਵ: ਬੇਅੰਤ ਸਿੰਘ ਦੇ ਭਰਾ ਦਿਆਲ ਸਿੰਘ ਢੱਟ ਜਥੇਦਾਰ ਬਿਆਸ ਪਿੰਡੀਆਂ ਚੰਨਣ ਸਿੰਘ ਤੇ ਪੂਰਨ ਸਿੰਘ ਡੁਮੇਲੀ ਢਾਲ ਲਈ ਨਿਤਰੇ ਹਜ਼ਾਰ ਹਜ਼ਾਰ ਪੌਂਡ ਲਾਇਆ, ਅਸੀਂ ਭਾਵੇਂ ਸੀ ਫੇਰ ਵੀ ਦਿੱਤੇ ਤੇ ਮੈਂ ਦਿਨ ਰਾਤ ਰੌਲਾਂ ਦੀ ਦੇਖਭਾਲ ਦੀ ਤੇ ਲੰਗਰ ਦੇਗ ਦਾ ਇੰਤਜ਼ਾਮ ਕੀਤਾ ਜਿੰਨੇ ਦਿਨ ਉਥੇ ਬਣ ਨਹੀਂ ਸੀ ਸਕਦਾ ਘਰਾਂ ਤੋਂ ਲਿਆ ਕੇ ਆਦਿ । ਸੁਣੋ ਕੰਨ ਖੋਲ੍ਹ ਕੇ ਕੀ ਮੈਂ ਹੁਣ ਆਖ ਸਕਦੀ ਹਾਂ ਕਿ ਤੁਸੀਂ ਹਰ ਵੇਲੇ ਮੰਗ ਕਰੀ ਜਾਂਦੇ ਹੋ ਜੀ ਸੁਖਬੀਰ ਬਾਦਲ ਅਕਾਲ ਤਖ਼ਤ ਤੇ ਮੁਆਫੀ ਮੰਗੇ, ਤੁਸੀਂ ਕਦੋਂ ਆਹ ਉੱਪਰ ਕੀਤੀ ਧਾਂਦਲੇਗਰਦੀ ਦੀ ਮੁਆਫੀ ਮੰਗਣੀ ਹੈ (ਫੈਡਰੇਸ਼ਨ ਸੀ) ਹਾਵੀ 5 ਹਫ਼ਤੇ ਮੋਰਚਾ ਲਾ ਕੇ ਅਸੀਂ ਤੁਹਾਨੂੰ ਬਾਹਰ ਕੱਢਿਆ ਸੀ ਤੇ ਕੇਸ ਹਾਈ ਕੋਰਟ ਭੀ ਚੱਲਿਆ ਸੀ ਕੋਰਟਾਂ ਭੀ ਚੱਲੇ ਸੀ, ਮੈਂ ਕੁੱਟਮਾਰ ਭੀ ਖਾਧੀ, ਕਰੋ ਹੀਆ ਮੰਗੋ ਮੁਆਫੀ ਇਸ ਅਵੱਗਿਆ ਦੀ, ਹੋਰ ਲਿਖਾਂ ਮੈਂ ਕਿਸੇ ਹੋਰ ਨੂੰ ਮੂਹਰੇ ਕਰਕੇ ਖੁਸ਼ ਹੁੰਦੀ ਹਾਂ, ਮੈਂ ਸਵ: ਬੀਬੀ ਕੁਲਵੰਤ ਕੌਰ ਕੈਲੇ ਨੂੰ ਅੱਗੇ ਕੀਤਾ ਕੀਰਤਨ ਲਈ, ਮਾਤਾ ਚੰਨਣ ਕੌਰ ਛੋਕਰ ਪ੍ਰਧਾਨ ਬਣਾਏ, ਮੈਂ ਮਾਤਾ ਜੀ ਦੀ ਬੜੀ ਹੀ ਇੱਜ਼ਤ ਕਰਦੀ ਹਾਂ, ਬੜੀ ਈਮਾਨਦਾਰੀ ਤੇ ਸੁਘੜਤਾ ਵਾਲੀ ਮਾਤਾ ਸੀ, ਸੇਵਾ ਬੜੀ ਕੀਤੀ, ਚੋਣਾਂ &lsquoਤੇ ਆਖਰੀ ਵਾਰ ਖੜ੍ਹੀ ਹੋਣ ਤੇ ਮੈਨੂੰ ਮਿਲਣ ਆਏ ਤੇ ਕਹਿੰਦੇ ਕੁੜੀਏ ਸਲਾਹ ਦੇਹ ਸੋਹਣ (ਪੁੱਤਰ ਨੀ ਮੰਨਦਾ) ਕਿ ਖੜੀ ਹੋਵਾਂ, ਮੈਂ ਕਿਹਾ ਮਾਤਾ ਭਾਅ ਜੀ ਦਾ ਗੁੱਸਾ ਕਿਸੇ ਭੀ ਵੇਲੇ ਦੂਰ ਹੋ ਜੂ ਪਰ ਮੌਕਾ ਨੀ ਗੁਆਉਣਾ ਜੇਕਰ ਤੈਨੂੰ ਹਿੰਮਤ ਸਿੰਘ ਨਾ ਖੜਾ ਕਰੂ ਫੇਰ ਦੇਖਾਂਗੇ ਪਰ ਤੂੰ ਨਾਂਹ ਨਹੀਂ ਕਰਨੀ, ਕਹਿੰਦੀ ਤੂੰ ਮੇਰਾ ਸਾਥ ਦਿਉ ਮੈਂ ਬੇਜੀ, ਹਰ ਵੇਲੇ ਮੈਂ ਨਿਭਾਇਆ ਭੀ ਹੁਣ ਭੀ ਯਾਦ ਕਰਦੀ ਹਾਂ ਪਰ ਮੈਂ ਦੁਖੀ ਹਾਂ ਕਿ ਹੁਣ ਦੇ ਪ੍ਰਬੰਧ ਵਿੱਚ ਭੀ ਹਿੰਮਤ ਸਿੰਘ ਪ੍ਰਧਾਨ ਹੈ ਮਜ਼ਾਲ ਕਦੀ ਆਖੇ ਆਉ ਆਪਾਂ ਭੀ ਪੁਰਾਣੇ ਗੁਰੂ ਘਰ ਲਈ ਸੇਵਾਵਾਂ ਨਿਭਾ ਗਿਆ ਨੂੰ ਸ਼ਰਧਾ ਦੇ ਲਈਏ ਬੱਸ ਚੁਰਾਸੀ ਦੇ ਹੀ ਮਹਾਨ ਭਾਵੇਂ ਫਾਡੀ ਹੋਣ । 
ਪੰਜਾਂ ਪਾਈਆਂ ਦੀਆਂ ਪੰਜ ਪਕਾਵਾਂ, ਸਵਾ ਸੇਰ ਦੀ ਇੱਕ, ਬੇ ਸੰਤੋਖਾ ਪੰਜੇ ਖਾ ਗਿਆ, ਮੈਂ ਸੰਤੋਖਣ ਇਕ, ਠੀਕ ਸਵਾ ਸੇਰ ਜੋ ਇਹ ਹਾਲ ਸਾਡੇ ਨੇਤਾਵਾਂ ਦਾ ਹੈ । ਪੰਜਾਬ ਝਾਤ ਅਕਾਲੀ ਦਲ ਤੇ ਭਾਰੀ, ਸੁਖਦੇਵ ਸਿੰਘ ਢੀਂਡਸਾ &lsquoਤੇ ਉਪਰੋਕਤ ਲਿਖਤ ਇੰਨ ਬਿੰਨ ਢੁੱਕਦੀ ਹੈ, ਬਾਦਲ ਸਾਹਬ ਤੇ ਹਾਵੀ, ਵਿੱਚੇ ਬਰੰਮਪੁਰਾ, ਤੋਤਾ ਸਿੰਘ ਸੀ, ਅਖੀਰ ਕਾਟੋ ਦੀ ਲੱਤ ਤੁੜਾਉਣ ਦੀ ਬਾਤ ਹੈ, ਸਿਕੰਦਰ ਸਿੰਘ ਮਲੂਕਾ ਮੈਂ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਚਾਂਬੜਾ ਪਾ ਕੇ ਫੇਰ ਮਿਲਾਇਆ ਉਸੇ ਦਿਨ ਆਖ ਤਾ ਸੀ ਸ਼ਗਨ ਸ਼ੁੱਭ ਨਹੀਂ, ਮਲੂਕਾ ਨੂੰ ਇਹਨੇ ਪਿਛਾਂਹ ਧੱਕੀ ਹੀ ਰੱਖਿਆ ਪਰ ਉਹ ਰੁੱਸ ਕੇ ਭੀ ਕੋਈ ਹਲੂਣਾ ਦੇਣ ਲਈ ਨਹੀਂ ਉੱਠਿਆ, ਇਹ ਹੁਣ ਫੇਰ ਮੇਰੀਆਂ ਸ਼ਰਤਾਂ ਨੀ ਮੰਨੀਆਂ, ਭਲਿਆ ਮਾਣਸਾ ਤੈਨੂੰ ਬੀ।ਜੇ।ਪੀ। ਨੇ ਟਾਹ ਤਾਂ ਗਵਰਨਰੀ ਦੇ ਤੀ ? ਉਧਰ ਇਹਦੇ ਅਕਾਲੀ ਦਲ ਨੇ ਬਾਹਰ ਕੱਢਤਾ ਕਿਹੜੇ ਟੋਕਰੇ ਭਰ ਕੇ ਅਕਾਲੀ ਦਲ ਨੂੰ ਲੈ ਕੇ ਆਇਆ ਹੈ ? ਸਗੋਂ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਬਾਗੀ ਭਾਵੇਂ ਉਹ ਨੂੰਹ ਤਾਂ ਪੁਰੀ ਦੀ ਚੱਕ ਵਿੱਚ ਆ ਗਈ ਲਾਲਚ ਹੈ, ਭਾਜਪਾ ਤਾਂ ਹੁਣ ਪਟੜੀਆਂ ਪੱਟਣ ਲੱਗੀ ਪਈ ਹੈ, ਗੌਰਵ ਨੇ ਭੰਨਿਆ ਹੈ ਦੇਖੋ ਮੈਂ ਮਲੂਕਾ ਦੀ ਪ੍ਰਸ਼ੰਸਕ ਹਾਂ ਲਿਖੂੰਗੀ ਕੱਲ੍ਹ ਨੂੰ ਢੀਂਡਸਾ ਹੁਣ ਜਾ ਕੇ ਬਰਨਾਲੇ ਪਰਿਵਾਰ ਨੂੰ ਗੰਢਣ &lsquoਤੇ ਪਹਿਲਾਂ ਦੂਰ ਕਰਵਾਏ ਇਹ ਬੰਦਾ ਬੜਾ ਢੀਠ ਹੈ ਖੈਰ ਨਹੀਂ ਕਿਸੇ ਦੀ ਮੰਗਦਾ, ਸੁਖਬੀਰ ਇਸ ਵੇਲੇ ਸ਼ਕੰਝੇ ਵਿੱਚ, ਉਧਰ ਕੇਜਰੀਵਾਲ ਮੈਂ ਉਹਦੀ ਪ੍ਰਸ਼ੰਸਕ ਨਹੀਂ ਪਰ ਜੋ ਹੋ ਰਿਹਾ ਹੈ ਠੀਕ ਨਹੀਂ ਜੇਲ੍ਹ ਵਿੱਚ ਉਹਨੂੰ ਲੱਗਦਾ ਹੈ ਖਤਰਾ ਤਾਂ ਬੰਦੋਬਸਤ ਕਰੋ, ਬਣਦਾ ਹੈ ਅੰਮ੍ਰਿਤਪਾਲ ਤੇ ਸਾਥੀਆਂ ਦਾ ਅਦਾਲਤ ਵਿੱਚ ਜਾਣਾ ਹੱਕ ਹੈ ਪਰ ਮਾਤਾ ਦਾ ਤੇ ਨਾਲ ਦਿਆਂ ਦਾ ਜਮਾਨਤਾਂ ਵਾਲਾ ਵਾਰਤਾ ਸਮਝੋ ਬਾਹਰ, ਜੇਕਰ ਕੋਈ ਕਾਨੂੰਨ ਖਿਲਾਫੀ ਨਹੀਂ ਸੀ ਤਾਂ ਜਮਾਨਤ ਕਿਉਂ ਬਰੀ ਹੋਣਾ ਸੀ, ਅੰਮ੍ਰਿਤਸਰ ਵਿੱਚ ਧਰਨਾ ਸਿੱਧ ਕਰਦਾ ਹੈ ਇਹ ਧਰਮੀ ਬਿਰਤੀ ਵਾਲੇ ਨਹੀਂ ਹਨ ਬੱਸ ਰੌਲਾ ਪਾਊ ਤੇ ਸਿਰੋਪੇ ਲੈਣੇ ਦੇਣੇ, ਗੁਰੂ ਨਗਰੀ ਦੇ ਨੇੜੇ ਝੂਠ ਅਵਾ ਤਵਾ ਬੋਲਣਾ ਵਾਜਵ ਨਹੀਂ ਡਰੀਏ ਸੱਚੇ ਰੱਬ ਤੋਂ, ਨੀਮੇ ਹੋ ਕੇ ਰਹੋ, ਸਜ਼ਾ ਕੌਮ ਨੂੰ ਮਿਲ ਰਹੀ ਹੈ, ਨਿਰਾਦਰ ਦਾ ਧਰਮ ਦਾ ਤੇ ਕਿੰਤੂ ਪ੍ਰੰਤੂ ਨੂੰ ਥਾਂ ਉਹ ਫਿਰੇ ਨੱਥ ਘੜਾਉਣ ਨੂੰ ਵਾਲੀ ਵਾਰਤਾ ਬਣਾ ਰਹੇ ਹਨ ।
ਪਰਚੇ ਦਾ ਤੰਦਰੁਸਤੀ ਪੰਨਾ :- ਵਿੱਚ ਐਡ (ਅੜ੍ਹਾ) ਕਰਾਂ ਕੁਝ :- ਦੰਦਾਂ ਦੀ ਦੇਖਭਾਲ ਡਾਕਟਰ ਰੱਬ ਨਹੀਂ, ਅੱਜ ਕੱਲ੍ਹ ਤਾਂ ਫਾਹਾ ਵੱਜਦੇ ਨੇ ਆਪ ਚੁਸਤ ਰਹੋ । ਦੰਦਾਂ ਲਈ :- ਟੱਬਰ ਅਨੁਸਾਰ ਪਤੀਲਾ ਪਾਣੀ ਵਿੱਚ ਮੁੱਠੀ ਲੌਂਗ ਤੇ ਲੂਣ ਜੇਕਰ ਹਿਮਾਲੀਆ ਹੈ ਤਾਂ ਉੱਤਮ ਉਬਾਲੋ ਚੰਗੀ ਤਰ੍ਹਾਂ ਸ਼ੀਸ਼ੇ ਦੇ ਜਾਰ ਵਿੱਚ ਪਾ ਕੇ ਰੱਖੋ ਬੁਰਸ਼ ਪਿੱਛੋਂ ਹਫ਼ਤੇ ਵਿੱਚ ਦੋ ਤਿੰਨ ਵਾਰੀ ਵਰਤੋ ਲਾਭ, ਅੱਜ ਕੱਲ੍ਹ ਵਿਸਾਖੀ ਨਗਰ ਕੀਰਤਨ ਚੱਲਦੇ ਨੇ ਮੈਂ ਕੀਰਤਨ ਦੇ ਵਿਰੁੱਧ ਨਹੀਂ ਪਰ ਪ੍ਰਬੰਧ ਲਈ ਚਿੰਤਕ ਹਾਂ । ਭਾਈ ਸੜਕਾਂ ਆਵਾਜਾਈ ਲਈ ਹਨ ਨਾ ਕਿ ਝੂਟੇ ਝੂਟਣ ਲਈ, ਜਿਮੇ ਜੀ ਔਥੋਂ ਤੋਂ ਔਥੇ ਤੱਕ ਸੜਕ ਬੰਦ, ਝੂਲੇ ਆਦਿ । ਹਰ ਸ਼ੈਅ ਦੀ ਬਹੁਲਤਾ ਮਾਰੂ ਹੈ ਭਰੇ ਮੇਲੇ ਛੱਡੋ ਅਣਸੁਖਾਵੀਆਂ ਘਟਨਾਵਾਂ ਤੇ ਦੂਸਰੇ ਧਰਮ ਜਾਂ ਭਾਈਚਾਰੇ ਪੰਜਾਬ ਵਿੱਚ ਅਦਾਲਤ ਨੇ ਜੋ ਆਖ ਤਾਂ ਕਿ (ਗੁਰੂ ਗ੍ਰੰਥ) ਨੂੰ ਸੜਕਾਂ ਤੇ ਧਰਨਿਆਂ, ਰੋਕਣ ਲਈ ਢਾਲ ਨਾ ਬਣਾਵੋ, ਹਵਾ ਫੈਲਦੀ ਨੂੰ ਫੋਰਾ ਨੀ ਲੱਗਦਾ, ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਭੀ ਅਜਿਹੀ ਕਿਸੇ ਲਹਿਰ ਦਾ ਸਾਹਮਣਾ ਕਰਨਾ ਪੈ ਜਾਵੇ, ਨੌਜਵਾਨ ਹੀ ਉਲਝਣ ਲੱਗ ਜਾਣ, ਇਸ ਕਰਕੇ ਗੁਰੂ ਘਰਾਂ ਵਿੱਚ ਹੀ ਮਨਾਵੋ, ਮੇਲੇ ਪਾਰਕਾਂ ਵਿੱਚ ਲੱਗਣ, ਇਸੇ ਲਈ ਬਣਾਏ ਸਨ, ਝੂਟੇ ਭੀ ਉਥੇ ਲਵੋ, ਹਾਂ ਜੇਕਰ ਕਿਸੇ ਗੁਰੂ ਘਰ ਕੋਲ ਲੰਮੀ ਚੌੜੀ ਥਾਂ ਹੈ ਪੰਡਾਲ ਲਾ ਲਵੋ ਪਰ ਹੁਣ ਸੜਕਾਂ ਤੇ (ਗੁਰੂ ਗ੍ਰੰਥ) ਫੇਰਨਾ ਕੇਵਲ ਤਾਕਤ ਨੂੰ ਦਿਖਾ ਕੇ ਪਦਵੀਆਂ ਲਈ ਨਾ ਵਰਤੋ, ਸਬੂਤ ਕਿ ਹਰ ਪ੍ਰਬੰਧ ਸਿਆਸੀ ਚੌਧਰੀ ਸੱਦ ਕੇ ਨਿਵਾਜਦੇ ਨੇ ਧਰਮ ਦਾ ਧੁਰਾ ਤਾਂ ਗੁਰੂ ਘਰਾਂ ਵਿੱਚ ਗੁਰੂ ਦੀ ਬਾਣੀ ਸਮਝਾਵੋ ਕੀਰਤਨ ਸਰਲ ਤੇ ਨਿਰੋਲ ਕਰਵਾਉ, ਕਥਾਵਾਚਕਾਂ ਨੂੰ ਸੁਣੋ ਮਿਥਹਾਸਕ ਬਾਤਾਂ ਨਾ ਸੁਣਾਵੋ, ਕਹਿੰਦੇ ਜੀ ਹਿੰਦੂ ਧਰਮ ਤਾਂ ਹੈ ਹੀ ਮਿਥਹਾਸ, ਦੱਸੋ ਕਿਹੜਾ ਧਰਮ ਰਹਿਤ ਹੈ ? ਅਸੀਂ ਤਾਂ ਮੁਕਾਬਲੇ ਕਰਨ ਤੇ ਹਾਂ, ਚਲੋ ਥੋੜ੍ਹਾ ਸਿਆਸਤ &lsquoਤੇ ਝਾਤ ਪਾਈਏ, ਭਾਵੇਂ ਅੱਜ ਦੇ ਦੇਸੀ ਪੱਤਰਕਾਰ ਤਾਂ ਰਿਪੋਰਟਰ ਹਨ ਪੱਤਰਕਾਰ ਨਹੀਂ, ਆਪ ਦੀ ਸੰਪਾਦਕੀ ਸੁਘੜ ਪਰ ਇਹਦਾ ਪ੍ਰਚਾਰ ਹੋਵੇ, ਅਸਰ ਹੋਵੇ ਤਾਂ ਹੀ ਤਾਂ ਭਵਿੱਖ ਉਜਲਾ ਤੇ ਅਸੀਂ ਆਪਣੇ ਦੇਸ਼ ਦੇ ਵਾਸੀ ਹੋਣ ਵਿੱਚ ਹਿੱਸੇਦਾਰੀ ਬਣੀਏ ਚੋਣਾਂ ਵਿੱਚ ਜਰਦਾਰੀ ਛੱਡੋ ਪਾਰਟੀ ਦੀਆਂ ਨੀਤੀਆਂ ਵੱਲ ਧਿਆਨ ਦੇਵੋ, ਕੌਂਸਲਾਂ ਅੰਨੇਵਾਹ ਖਰਚ ਕਰਕੇ ਬੈਂਕਰਪਟ ਹੋਈਆਂ, ਹੁਣ ਸੋਚੋ ਜੀ ਅਸੀਂ ਤਾਂ ਮੱੁਢ ਤੋਂ ਹੀ ਇਸ ਪਾਰਟੀ ਨਾਲ ਜੁੜੇ ਹਾਂ, ਜੋ ਖੱਟਦੇ ਦੇ ਜੁੜਨ ਅਸਚਰਜਤਾ ਦੇਖੋ ਸਾਡੇ ਨਾਲ ਦੀ ਬਾਰੋ ਦਾ 40 ਸਾਲ ਦਾ ਲੇਬਰ ਲੀਡਰ, ਮੇਅਰ, ਡਿਪਟੀ ਕੌਂਸਲਰ ਤਾਂ ਸੀ ਹੀ ਹੁਣ ਗੈਲੋਵੇਅ ਨਾਲ ਜਾ ਚਿੰਮੜਿਆ, ਸਬਰ ਸੰਤੋਖ, ਲਾਲਚ ਤਿਆਗ ਭੀ ਕੋਈ ਧਾਰਾ ਹੈ, ਵਿਸ਼ਵਾਸੀ ਬਣੋ ਵਿਧਾਤਾ ਬਲੀ ਹੈ ਬਕਸਾ ਹੀ ਮਿਲਣਾ ਹੈ, ਅੰਤ ਦਾਤੇ ਅੱਗੇ ਹੀ ਆਰਤੇ ਬਣੋ, ਰੋਟੀ ਕੱਪੜਾ ਰੈਣ ਬਸੇਰਾ, ਸਰਬ ਸੁਖੀ ਹੋਣ । 
-ਬਲਵਿੰਦਰ ਕੌਰ ਚਾਹਲ ਸਾਊਥਾਲ