image caption:

ਕੈਨੇਡਾ ਵਿੱਚ ਮਹਿਲਾ ਸਣੇ ਤਿੰਨ ਜਣਿਆਂ ਨੇ ਠੇਕੇ ਤੋਂ ਸ਼ਰਾਬ ਲੁੱਟੀ

ਕੈਨੇਡਾ ਵਿੱਚ ਦੋ ਪੁੁਰਸ਼ਾਂ ਤੇ ਇੱਕ ਮਹਿਲਾ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਲੰਘੇ ਦਿਨ ਤੋਂ ਵੀਡੀਓ ਵਾਇਰਲ ਹੋਈ ਹੈ, ਜਿਸ &rsquoਚ ਦੋ ਪੁਰਸ਼ ਤੇ ਇਕ ਔਰਤ ਸ਼ਰਾਬ ਸਟੋਰ (ਠੇਕਾ) ਲੁੱਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਮੁਤਾਬਕ ਤਿੰਨੋਂ ਜਣੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨਾਂ ਅਦਾਇਗੀ ਕੀਤੇ ਜਬਰੀ ਲਿਜਾਣ ਲੱਗਦੇ ਹਨ ਤਾਂ ਉੱਥੇ ਖੜ੍ਹਾ ਇੱਕ ਗੋਰਾ ਗਾਹਕ ਉਨ੍ਹਾਂ ਦੋਵਾਂ ਪੁਰਸ਼ਾਂ ਨੂੰ ਘਸੁੰਨ ਮਾਰ ਕੇ ਰੋਕਣ ਦਾ ਯਤਨ ਕਰਦਾ ਹੈ।

ਇਸ ਦੌਰਾਨ ਔਰਤ ਭਰੇ ਹੋਏ ਬੈਗ ਸਟੋਰ &rsquoਚੋਂ ਬਾਹਰ ਲਿਜਾਂਦੀ ਵਿਖਾਈ ਦਿੰਦੀ ਹੈ ਤੇ ਸਟੋਰ ਦਾ ਮੈਨੇਜਰ ਸਰੀਰਕ ਨੁਕਸਾਨ ਦੇ ਡਰੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਥੋਂ ਜਾਣ ਦੇਣ ਲਈ ਆਖਦਾ ਹੈ। ਵੀਡੀਓ &rsquoਚ ਦਿਖਾਈ ਦੇ ਰਹੇ ਤਿੰਨੋਂ ਜਣੇ ਹਰਕਤਾਂ ਤੋਂ ਦੱਖਣ ਏਸ਼ਿਆਈ ਲੱਗਦੇ ਹਨ, ਜਦਕਿ ਵੀਡੀਓ &rsquoਤੇ ਟਿੱਪਣੀਆਂ ਕਰਨ ਵਾਲਿਆਂ &rsquoਚੋਂ ਕੁਝ ਉਨ੍ਹਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਦੱਸ ਰਹੇ ਹਨ। ਲਿੱਕਰ ਕੰਟਰੋਲ ਬੋਰਡ ਓਂਟਾਰੀਓ ਦੇ ਲੇਬਲ ਵਾਲਾ ਉਕਤ ਠੇਕਾ ਟੋਰਾਂਟੋ ਵਿੱਚ ਦੱਸਿਆ ਜਾ ਰਿਹਾ ਹੈ ਪਰ ਟੋਰਾਂਟੋ ਪੁਲੀਸ ਨੇ ਇਸ ਬਾਰੇ ਚੁੱਪ ਸਾਧੀ ਹੋਈ ਹੈ। ਓਂਟਾਰੀਓ &rsquoਚ ਸ਼ਰਾਬ ਵਿਕਰੀ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਕੋਲ ਹੈ ਤੇ ਸਾਰੇ ਸ਼ਰਾਬ ਸਟੋਰਾਂ (ਠੇਕਿਆਂ) ਦਾ ਸੰਚਾਲਨ ਵੀ ਸਰਕਾਰ ਹੀ ਕਰਦੀ ਹੈ। ਵਾਇਰਲ ਹੋਈ ਇਹ ਵੀਡੀਓ ਸਟੋਰ ਅੰਦਰਲੇ ਸੀਸੀਟੀਵੀ ਕੈਮਰਿਆਂ ਚੋਂ ਲਈ ਗਈ ਹੈ। ਦੂਜੇ ਪਾਸੇ ਪੰਜਾਬੀ ਭਾਈਚਾਰੇ ਵਲੋਂ ਇਸ ਘਟਨਾ ਨੂੰ ਮੰਦਭਾਗਾ ਤੇ ਭਾਈਚਾਰੇ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕਿਹਾ ਜਾ ਰਿਹਾ ਹੈ।